ਮੈਂ ਆਪਣੇ ਆਪ ਨੂੰ ਨਾ ਤਾਂ ਲੇਖਕ ਸਮਝਦੀ ਹਾਂ, ਨਾ ਹੀ ਬਹੁਤਾ ਗਿਆਨਵਾਨ ਪਰ ਫਿਰ ਵੀ ਇਸ ਕਿਤਾਬ ਜ਼ਰੀਏ, ਮੈਂ ਆਪਣੇ ਮਨ ਦੇ ਵਿਚਾਰ ਅਤੇ ਆਪਣੇ ਨਜ਼ਰੀਏ ਨੂੰ ਤੁਹਾਡੇ ਰੂ-ਬ-ਰੂ ਕਰ ਰਹੀ ਹਾਂ। ਹੋ ਸਕਦਾ ਹੈ ਕਿ ਮੇਰੇ ਖ਼ਿਆਲ ਤੇ ਮੇਰੀ ਸੋਚ, ਤੁਹਾਡੇ ਮਨ ਨੂੰ ਨਾ ਜਚੇ ਅਤੇ ਤੁਸੀਂ ਉਸ ਤੋਂ ਬਿਲਕੁਲ ਉਲਟ ਵਿਚਾਰ ਰੱਖਦੇ ਹੋਵੋਂ। ਤਾਂ ਵੀ ਇਹ ਕਿਤਾਬ ਤੁਹਾਨੂੰ ਇੱਕ ਮੌਕਾ ਦੇਵੇਗੀ -ਜ਼ਿੰਦਗੀ ਨੂੰ ਕਿਸੇ ਹੋਰ ਨਜ਼ਰੀਏ ਤੋਂ ਦੇਖਣ ਦਾ। ਇਸ ਕਿਤਾਬ ਵਿੱਚ ਮੈਂ ਵੱਖ-ਵੱਖ ਵਿਸ਼ਿਆਂ 'ਤੇ ਗੱਲ ਕੀਤੀ ਹੈ ਜੋ ਸਾਡੀ ਰੋਜ਼ਮੱਰਾ ਦੀ ਵਾਰਤਾਲਾਪ 'ਚੋਂ ਨਿੱਕਲੇ ਹਨ। ਬਾਕੀ ਜੇ ਮੇਰੀ ਲਿਖੀ ਕੋਈ ਗੱਲ ਕਿਸੇ ਨੂੰ ਬੁਰੀ ਲੱਗੇ ਜਾਂ ਕਿਸੇ ਦਾ ਦਿਲ ਦੁਖੇ, ਮੈਂ ਉਸ ਲਈ ਮੁਆਫ਼ੀ ਚਾਹਾਂਗੀ। ਮੇਰਾ ਮਕਸਦ ਕਿਸੇ ਦੀ ਸੋਚ ਨੂੰ ਨੀਵਾਂ ਜਾਂ ਗ਼ਲਤ ਦਿਖਾਉਣਾ ਨਹੀਂ ਹੈ। ਮੇਰੀ ਕਿਤਾਬ ਸਿਰਫ਼ ਮੇਰੀ ਸੋਚ ਦੀ ਉਪਜ ਹੈ, ਮੇਰੀ ਜ਼ਿੰਦਗੀ ਦੇ ਤਜਰਬੇ ਦਾ ਪ੍ਰਤਿਬਿੰਬ (Reflection) । ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਖੁੱਲ੍ਹੇ ਮਨ ਨਾਲ ਇਸ ਕਿਤਾਬ ਨੂੰ ਪੜ੍ਹਾਂਗੇ ਤੇ ਮੇਰੀਆਂ ਅੱਖਾਂ ਨਾਲ ਰੂਹਾਨੀਅਤ ਦੇ ਦਰਸ਼ਨ ਕਰੋਂਗੇ। ਜੇਕਰ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਤੁਹਾਡਾ ਮਨ ਹੋਵੇ, ਕੋਈ ਸੁਝਾਅ ਜਾਂ ਟਿੱਪਣੀ ਸਾਂਝੀ ਕਰਨ ਦਾ, ਤਾਂ ਇਸ ਈ-ਮੇਲ 'ਤੇ ਸਾਂਝਿਆਂ ਕਰ ਸਕਦੇ ਹੋ -