Up to 50% Off! Happy reading!
Indi - eBook Edition
Freedom from the Known (Punjabi) | ਜਾਣੇ ਹੋਏ ਤੋਂ ਅਜ਼ਾਦੀ (Jaane Hoye Ton Azadi)

Freedom from the Known (Punjabi) | ਜਾਣੇ ਹੋਏ ਤੋਂ ਅਜ਼ਾਦੀ (Jaane Hoye Ton Azadi)

Sold by: Autumn Art
Paperback
120.00    145.00

(Out Of Stock)

ਸਾਰੀ ਜ਼ਿੰਦਗੀ ਕ੍ਰਿਸ਼ਨਾਮੂਰਤੀ ਨੇ ਗੁਰੂ ਦੇ ਉਸ ਦਰਜੇ ਨੂੰ ਬੜੀ ਸ਼ਿੱਦਤ ਨਾਲ ਨਕਾਰਿਆ ਜਿਸਨੂੰ ਦੂਜੇ ਉਨ੍ਹਾਂ ਉੱਤੇ ਥੋਪਣ ਦੀਆਂ ਕੋਸ਼ਿਸ਼ਾਂ ਕਰਦੇ ਸਨ। ਦੁਨੀਆ ਭਰ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਵੱਲ ਖਿੱਚੇ ਜਾਂਦੇ ਰਹੇ ਪਰ ਉਨ੍ਹਾਂ ਨੇ ਕਦੇ ਕਿਸੇ ਸੱਤਾ ਦਾ ਦਾਅਵਾ ਨਹੀਂ ਕੀਤਾ, ਉਹ ਕੋਈ ਚੇਲੇ ਬਣਾਉਣਾ ਨਹੀਂ ਸਨ ਚਾਹੁੰਦੇ, ਅਤੇ ਹਮੇਸ਼ਾ ਉਨ੍ਹਾਂ ਨੇ ਇਸੇ ਤਰ੍ਹਾਂ ਗੱਲ ਕੀਤੀ ਜਿਵੇਂ ਇੱਕ ਆਮ ਸ਼ਖਸ ਕਿਸੇ ਦੂਜੇ ਬੰਦੇ ਨਾਲ ਕਰਦਾ ਹੈ। ਉਨ੍ਹਾਂ ਦੀ ਸਿੱਖਿਆ ਦੇ ਧੁਰ ਅੰਦਰ ਤਾਈਂ ਇਹੋ ਅਹਿਸਾਸ ਸਮਾਇਆ ਸੀ ਕਿ ਸਮਾਜ ਅੰਦਰ ਇੱਕ ਬੁਨਿਆਦੀ ਤਬਦੀਲੀ ਸਿਰਫ਼ ਵਿਅਕਤੀ ਦੀ ਚੇਤਨਾ ਦੇ ਕਾਇਆ-ਕਲਪ ਨਾਲ ਹੀ ਲਿਆਂਦੀ ਜਾ ਸਕਦੀ ਹੈ। ਖ਼ੁਦ ਨੂੰ ਸਮਝਣ ਅਤੇ ਧਾਰਮਿਕ ਅਤੇ ਕੌਮੀ ਸੰਸਕਾਰਾਂ ਦੇ ਸੌੜੇ ਤੇ ਵਖਰਾਉਣ ਵਾਲੇ ਪ੍ਰਭਾਵਾਂ ਨੂੰ ਸਮਝਣ ਉੱਤੇ ਉਨ੍ਹਾਂ ਨੇ ਹਮੇਸ਼ਾਂ ਜ਼ੋਰ ਦਿੱਤਾ ਸੀ। ਕ੍ਰਿਸ਼ਨਾਮੂਰਤੀ ਨੇ ਹਮੇਸ਼ਾਂ ਖੁੱਲ੍ਹੇਪਣ ਦੀ ਫ਼ੌਰੀ ਲੋੜ ਵੱਲ ਇਸ਼ਾਰਾ ਕੀਤਾ, ‘ਦਿਮਾਗ ਅੰਦਰਲੇ ਉਸ ਖੁੱਲੇ ਆਕਾਸ਼ ਵੱਲ ਜਿਸ ਅੰਦਰ ਇੰਨੀ ਊਰਜਾ ਹੈ ਜਿਸਦਾ ਅੰਦਾਜ਼ਾ ਨਹੀਂ ਹੋ ਸਕਦਾ।’ ਇਹੋ ਉਨ੍ਹਾਂ ਦੀ ਆਪਣੀ ਸਿਰਜਨਸ਼ੀਲਤਾ ਦਾ ਸੋਮਾ ਪ੍ਰਤੀਤ ਹੁੰਦਾ ਹੈ ਤੇ ਉਨ੍ਹਾਂ ਦੇ ਉਸ ਪਾਰਸ-ਪ੍ਰਭਾਵ (catalytic impact) ਦਾ ਵੀ ਜੋ ਉਨ੍ਹਾਂ ਨੇ ਇੰਨੇ ਭਾਂਤ-ਭਾਂਤ ਦੇ ਲੋਕਾਂ ਉੱਤੇ ਛੱਡਿਆ ਸੀ। ਦੁਨੀਆ ਭਰ ਵਿੱਚ ਆਪਣੀ ਗੱਲ ਕਰਦੇ ਰਹਿਣ ਦਾ ਇਹ ਸਿਲਸਿਲਾ ਕ੍ਰਿਸ਼ਨਾਮੂਰਤੀ ਨੇ ਉਮਰ ਭਰ ਜਾਰੀ ਰੱਖਿਆ, ਉਦੋਂ ਤੱਕ, ਜਦੋਂ 1986 ਵਿੱਚ 90 ਸਾਲ ਦੀ ਉਮਰ ’ਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਵਾਰਤਾਵਾਂ, ਸੰਵਾਦਾਂ, ਜਰਨਲਾਂ ਤੇ ਖ਼ਤਾਂ ਨੂੰ 60 ਤੋਂ ਉੱਪਰ ਕਿਤਾਬਾਂ ਅਤੇ ਸੈਂਕੜੇ ਰਿਕਾਰਡਿੰਗਾਂ ਦੇ ਰੂਪ ਵਿੱਚ ਸਾਂਭਿਆ ਗਿਆ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਦੇ ਉਸੇ ਵਿਸ਼ਾਲ ਭੰਡਾਰ ਵਿੱਚੋਂ ਇਨ੍ਹਾਂ ਵਿਸ਼ਾ-ਅਧਾਰਿਤ ਕਿਤਾਬਾਂ ਦੀ ਸਮੱਗਰੀ ਲਈ ਗਈ ਹੈ। ਇਨ੍ਹਾਂ ਵਿੱਚੋਂ ਹਰ ਕਿਤਾਬ ਕਿਸੇ ਇੱਕ ਵਿਸ਼ੇ ਉੱਤੇ ਆਪਣਾ ਧਿਆਨ ਕੇਂਦਰਿਤ ਕਰਦੀ ਹੈ, ਜਿਸਦੀ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਇੱਕ ਖ਼ਾਸ ਅਹਿਮੀਅਤ ਹੈ ਤੇ ਜਿਸਦੀ ਸਾਨੂੰ ਫ਼ੌਰੀ ਲੋੜ ਵੀ ਹੈ।

Publisher Information

We are using IndiLit's cluster service. That helps us publish ebooks in Punjabi from various publishers. If you are a publisher, who publishes in Punjabi, can take advantage of this platform. Let us know how we can help you.

Reader Information

Our readers use IndiLit App for Android to read ebooks. In case you need any help, please contact us and we will help you as soon as possible.

IndiLit Reader App download from Google Play Store

Self-Publish

Use IndiLit's ebook publishing platform to create your dream project. If you write in Punjabi, contact us and we will help you publish ebooks.

Go to IndiLit
An IndiLit Site
We use cookies to improve your browsing experience on our website. By browsing this website, you agree to our Terms and Conditions.